ChandigarhLifestyle

*ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸਾਇਕਲ ‘ਤੇ ਫਿਟ ਇੰਡੀਆ ਐਤਵਾਰ ਦਾ ਸਫ਼ਲਤਾਪੂਰਵਕ ਆਯੋਜਨ*

ਚੰਡੀਗੜ੍ਹ, 8 ਜੂਨ, 2026: ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਰਾਸ਼ਟਰ ਵਿਆਪੀ ਫਿਟ ਇੰਡੀਆ ਅੰਦੋਲਨ ਦੇ ਤਹਿਤ ਸਪੋਰਟਸ ਕੰਪਲੈਕਸ, ਸੈਕਟਰ-42, ਚੰਡੀਗੜ੍ਹ ਵਿਖੇ “ਫਿਟ ਇੰਡੀਆ ਸੰਡੇਜ਼ ਔਨ ਸਾਇਕਲ” ਪ੍ਰੋਗਰਾਮ ਦਾ ਸਫ਼ਲ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਸ਼ਹਿਰ ਭਰ ਦੇ ਵਿਭਿੰਨ ਸਪੋਰਟਸ ਡਿਸਿਪਲਿਨਸ ਦੀ ਪ੍ਰਤੀਨਿਧਤਾ ਕਰਨ ਵਾਲੇ ਲਗਭਗ 700 ਵਿਦਿਆਰਥੀਆਂ ਅਤੇ ਖਿਡਾਰੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਪ੍ਰੋਗਰਾਮ ਨੇ ਫਿਟਨੈੱਸ, ਤੰਦਰੁਸਤ ਜੀਵਨ ਸ਼ੈਲੀ ਅਤੇ ਵਾਤਾਵਰਣ ਸਥਿਰਤਾ ਪ੍ਰਤੀ

ਚੰਡੀਗੜ੍ਹ ਦੀ ਵਧਦੀ ਪ੍ਰਤੀਬੱਧਤਾ ਨੂੰ ਦਰਸਾਇਆ।

ਪ੍ਰੋਗਰਾਮ ਦੀ ਸ਼ੁਰੂਆਤ ਸਾਰੇ ਪ੍ਰਤੀਭਾਗੀਆਂ ਦੁਆਰਾ ਫਿਟ ਇੰਡੀਆ ਪ੍ਰਣ ਲੈਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰਹਿਣ, ਤੰਦਰੁਸਤ ਜੀਵਨਸ਼ੈਲੀ ਅਪਣਾਉਣ ਅਤੇ ਦੂਸਰਿਆਂ ਨੂੰ ਵੀ ਫਿਟਨੈੱਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਭਿੰਨ ਅੰਗ ਬਣਾਉਣ ਲਈ ਪ੍ਰੇਰਿਤ ਕਰਨ ਦਾ ਸੰਕਲਪ ਲਿਆ।

ਚੰਡੀਗੜ੍ਹ ਪ੍ਰਸ਼ਾਸਨ ਦੇ ਜੁਆਇੰਟ ਡਾਇਰੈਕਟਰ ਸਪੋਰਟਸ ਡਾ. ਮਹਿੰਦਰ ਸਿੰਘ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਨਿਯਮਿਤ ਸਰੀਰਕ ਗਤੀਵਿਧੀਆਂ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਸਾਇਕਲਿੰਗ ਨੂੰ ਇੱਕ ਤੰਦਰੁਸਤ, ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਆਦਤ ਦੇ ਰੂਪ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।

ਪ੍ਰੋਗਰਾਮ ਵਿੱਚ ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੇ ਡਾ. ਭਗਵੰਤ ਸਿੰਘ, (ਆਈਵਾਈਏ/IYA), ਭਾਰਤੀ ਖੇਡ ਅਥਾਰਿਟੀ (ਸਾਈ/ਐੱਸਏਆਈ/SAI) ਦੇ ਖੇਡ ਅਧਿਕਾਰੀ, ਸ਼੍ਰੀ ਯੋਗਰਾਜ ਸਿੰਘ,

ਫਿਟ ਇੰਡੀਆ ਮਿਸ਼ਨ, ਭਾਰਤੀ ਖੇਡ ਅਥਾਰਿਟੀ (ਸਾਈ/ਐੱਸਏਆਈ/SAI) ਦੀ ਸਲਾਹਕਾਰ, ਸੁਸ਼੍ਰੀ ਅੰਜਲੀ ਅਤੇ

ਭਾਰਤੀ ਖੇਡ ਅਥਾਰਿਟੀ (ਸਾਈ/ਐੱਸਏਆਈ/SAI) ਦੀ ਅਸਿਸਟੈਂਟ ਡਾਇਰੈਕਟਰ ਸ਼੍ਰੀਮਤੀ ਪੁਸ਼ਕਰ ਵੀ ਉਪਸਥਿਤੀ ਰਹੇ।

ਇਸ ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਬੜੀ ਸੰਖਿਆ ਵਿੱਚ ਬੌਧਿਕ ਦਿੱਵਯਾਂਗ ਬੱਚਿਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਰਹੀ। ਉਨ੍ਹਾਂ ਦੀ ਊਰਜਾ, ਸੰਕਲਪ ਅਤੇ ਸਰਗਰਮ ਸ਼ਮੂਲੀਅਤ ਨੇ ਫਿਟ ਇੰਡੀਆ ਅੰਦੋਲਨ ਦੁਆਰਾ ਪ੍ਰੋਤਸਾਹਿਤ ਸ਼ਮੂਲੀਅਤ ਦੀ ਭਾਵਨਾ ਨੂੰ ਸਾਕਾਰ ਰੂਪ ਵਿੱਚ ਪ੍ਰਸਤੁਤ ਕੀਤਾ। ਉਨ੍ਹਾਂ ਦੀ ਸਹਿਭਾਗਿਤਾ ਨੇ ਉਪਸਥਿਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਇਹ ਸੰਦੇਸ਼ ਦਿੱਤਾ ਕਿ ਫਿਟਨੈੱਸ ਅਤੇ ਸਪੋਰਟਸ ਸਾਰਿਆਂ ਲਈ ਹਨ, ਭਾਵੇਂ ਉਨ੍ਹਾਂ ਦੀਆਂ ਸਮਰੱਥਾਵਾਂ ਕਿਹੋ ਜਿਹੀਆਂ ਵੀ ਹੋਣ।

ਪੰਜ (5 )ਕਿਲੋਮੀਟਰ ਲੰਬੀ ਸਾਇਕਲ ਰੈਲੀ ਸਪੋਰਟਸ ਕੰਪਲੈਕਸ, ਸੈਕਟਰ-42, ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਸੈਕਟਰ 36-37/41-42 ਗੋਲ ਚੱਕਰ, ਫਰਨੀਚਰ ਮਾਰਕਿਟ ਗੋਲ ਚੱਕਰ, 43 ਬੱਸ ਸਟੈਂਡ ਚੌਕ ਅਤੇ ਅਟਾਵਾ ਚੌਕ ਤੋਂ ਹੁੰਦੀ ਹੋਈ ਮੁੜ ਖੇਡ ਕੰਪਲੈਕਸ ਸੰਪੰਨ ਹੋਈ। ਪ੍ਰਤੀਭਾਗੀਆਂ ਨੇ ਪੂਰੇ ਉਤਸ਼ਾਹ ਨਾਲ ਨਿਰਧਾਰਿਤ ਮਾਰਗ ‘ਤੇ ਸਾਇਕਲ ਚਲਾਉਂਦੇ ਹੋਏ

“ਪੈਡਲ ਫੌਰ ਹੈਲਥ, ਪੈਡਲ ਫੌਰ ਪਲੈਨੇਟ” ਦਾ ਸੰਦੇਸ਼ ਦਿੱਤਾ ਅਤੇ ਫਿਟਨੈੱਸ, ਵਾਤਾਵਰਣ ਸੰਭਾਲ਼ ਅਤੇ ਸਮੁਦਾਇਕ ਕਲਿਆਣ ਨੂੰ ਹੁਲਾਰਾ ਦਿੱਤਾ।

ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਇਸ ਸਮਾਗਮ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਹਿਤ ਵਿਆਪਕ ਵਿਵਸਥਾਵਾਂ ਸੁਨਿਸ਼ਚਿਤ ਕੀਤੀਆਂ ਗਈਆਂ।ਪ੍ਰਤੀਭਾਗੀਆਂ ਲਈ ਐਂਬੂਲੈਂਸ ਸਹਿਤ ਚਿਕਿਤਸਾ ਸਹਾਇਤਾ, ਰਿਫਰੈਸ਼ਮੈਂਟ, ਹਾਇਡ੍ਰੇਸ਼ਨ ਪ੍ਰਬੰਧ, ਰੂਟ ਪ੍ਰਬੰਧਨ ਅਤੇ ਸੜਕ ਸੁਰੱਖਿਆ ਸਬੰਧੀ ਜ਼ਰੂਰੀ ਪ੍ਰਬੰਧ ਕੀਤੇ ਗਏ। ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਟਾਫ਼ ਨੇ ਸਮਾਗਮ ਦਾ ਕੁਸ਼ਲਤਾਪੂਰਵਕ ਸੰਚਾਲਨ ਅਤੇ ਤਾਲਮੇਲ ਕੀਤਾ ਅਤੇ ਰੈਲੀ ਦੇ ਦੌਰਾਨ ਸਾਰੇ ਪ੍ਰਤੀਭਾਗੀਆਂ ਦੀ ਸੁਰੱਖਿਆ, ਸੁਵਿਧਾ ਅਤੇ ਕਲਿਆਣ ਸੁਨਿਸ਼ਚਿਤ ਕੀਤੇ।

ਇਸ ਸਮਾਗਮ ਦਾ ਉਦੇਸ਼ ਸਾਇਕਲਿੰਗ ਨੂੰ ਸਰੀਰਕ ਫਿਟਨੈੱਸ ਵਧਾਉਣ, ਪ੍ਰਦੂਸ਼ਣ ਘਟਾਉਣ ਅਤੇ ਨਾਗਰਿਕਾਂ ਦੇ ਦਰਮਿਆਨ ਸਰਗਰਮ ਜੀਵਨਸ਼ੈਲੀ ਦੇ ਸੱਭਿਆਚਾਰ ਨੂੰ ਵਿਕਸਿਤ ਕਰਨ ਦੇ ਇੱਕ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਪ੍ਰੋਤਸਾਹਿਤ ਕਰਨਾ ਸੀ। ਯੁਵਾ ਖਿਡਾਰੀਆਂ ਅਤੇ ਬੌਧਿਕ ਦਿੱਵਯਾਂਗ ਬੱਚਿਆਂ ਸਹਿਤ ਪ੍ਰਤੀਭਾਗੀਆਂ ਦੀ ਉਤਸ਼ਾਹਪੂਰਨ।ਭਾਗੀਦਾਰੀ ਨੇ ਪ੍ਰੋਗਰਾਮ ਨੂੰ ਅਤਿਅੰਤ ਸਫ਼ਲ ਬਣਾਇਆ ਅਤੇ ਇੱਕ ਤੰਦਰੁਸਤ, ਫਿਟ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਪ੍ਰਯਾਸਾਂ ਨੂੰ ਹੋਰ ਮਜ਼ਬੂਤ ਕੀਤਾ।

ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਪ੍ਰਤੀਭਾਗੀਆਂ, ਕੋਚਾਂ, ਅਧਿਕਾਰੀਆਂ, ਵਲੰਟੀਅਰਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

ਫਿਟ ਇੰਡੀਆ ਸੰਡੇਜ਼ ਔਨ ਸਾਇਕਲ ਬਾਰੇ

‘ਫਿਟ ਇੰਡੀਆ ਸੰਡੇਜ਼ ਔਨ ਸਾਇਕਲ, ਭਾਰਤ ਸਰਕਾਰ ਦੇ ਫਿਟ ਇੰਡੀਆ ਮੂਵਮੈਂਟ ਦੇ ਤਹਿਤ ਸੰਚਾਲਿਤ ਇੱਕ ਪ੍ਰਮੁੱਖ ਪਹਿਲ ਹੈ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਸਰਗਰਮ ਅਤੇ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਦੇਸ਼ ਭਰ ਵਿੱਚ ਨਿਯਮਿਤ ਤੌਰ ‘ਤੇ ਆਯੋਜਿਤ ਇਸ ਪ੍ਰੋਗਰਾਮ ਦੇ ਜ਼ਰੀਏ ਸਾਇਕਲਿੰਗ ਨੂੰ ਇੱਕ ਸਰਲ, ਕਿਫ਼ਾਇਤੀ ਅਤੇ ਟਿਕਾਊ ਗਤੀਵਿਧੀ ਦੇ ਰੂਪ ਵਿੱਚ ਹੁਲਾਰਾ ਦਿੱਤਾ ਜਾਂਦਾ ਹੈ, ਜੋ ਸਰੀਰਕ ਸਿਹਤ ਅਤੇ ਵਾਤਾਵਰਣ ਸੁਰੱਖਿਆ ਦੋਹਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀ ਹੈ।

ਇਸ ਪਹਿਲ ਦਾ ਉਦੇਸ਼ ਨਿਯਮਿਤ ਸਰੀਰਕ ਗਤੀਵਿਧੀਆਂ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣਾ, ਮੋਟਰਾਇਜ਼ਡ ਟ੍ਰਾਂਸਪੋਰਟ ‘ਤੇ ਨਿਰਭਰਤਾ ਘਟਾਉਣਾ, ਸਵੱਛ ਵਾਤਾਵਰਣ ਨੂੰ ਹੁਲਾਰਾ ਦੇਣਾ ਅਤੇ ਫਿਟਨੈੱਸ ਸਬੰਧੀ ਗਤੀਵਿਧੀਆਂ ਵਿੱਚ ਸਮੁਦਾਇਕ ਸਹਿਭਾਗਿਤਾ ਨੂੰ ਮਜ਼ਬੂਤ ਕਰਨਾ ਹੈ।

“ਪੈਡਲ ਫੌਰ ਹੈਲਥ, ਪੈਡਲ ਫੌਰ ਪਲੈਨੇਟ” ਦੇ ਪ੍ਰੇਰਣਾਦਾਇਕ ਸੰਦੇਸ਼ ਨਾਲ ਇਹ ਮੁਹਿੰਮ ਦੇਸ਼ ਭਰ ਦੇ ਲੋਕਾਂ ਨੂੰ ਫਿਟਨੈੱਸ ਅਪਣਾਉਣ ਅਤੇ ਇੱਕ ਤੰਦਰੁਸਤ, ਖੁਸ਼ਹਾਲ ਅਤੇ ਟਿਕਾਊ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਨਿਰੰਤਰ ਪ੍ਰੇਰਿਤ ਕਰ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button