ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲੀ ਆਕਸੀਜਨ
ਰਾਜਾ ਬੜਿੰਗ ਨੂੰ ਨਹੀਂ ਬਦਲਿਆ ਜਾਵੇਗਾ... ਭੁਪੇਸ਼ ਬਘੇਲ
ਚੰਡੀਗੜ,7 ਜੁਲਾਈ …
ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸਾਫ ਕਰ ਦਿੱਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਦੇ ਤੌਰ ਤੇ ਨਹੀਂ ਬਦਲਿਆ ਜਾਵੇਗਾ ਉਹਨਾਂ ਦਾ ਬਿਆਨ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਬਾਗੀ ਗਤੀਵਿਧੀਆਂ ਨੋ ਇੱਕ ਵੱਡੇ ਝਟਕੇ ਦੇ ਤੌਰ ਤੇ ਵੀ ਮੰਨਿਆ ਜਾ ਰਿਹਾ ਹੈ ਅਤੇ ਉਹਨਾਂ ਦਾ ਬਿਆਨ ਐਸੇ ਸਮੇਂ ਵਿੱਚ ਆਇਆ ਹੈ ਜਦੋਂ ਬਾਗੀ ਧੜਾ ਰਾਹੁਲ ਗਾਂਧੀ ਦੀ ਵਿਦੇਸ਼ ਵਾਪਸੀ ਦੀ ਉਡੀਕ ਕਰ ਰਿਹਾ ਸੀ ਅਤੇ ਅੱਜ ਹੀ ਰਾਹੁਲ ਗਾਂਧੀ ਭਾਰਤ ਵਾਪਸ ਪਰਤ ਰਹੇ ਹਨ ਇਸੇ ਦੇ ਮੱਦੇ ਨਜ਼ਰ ਉਪੇਸ਼ ਬਘੇਲ ਨੇ ਨਿਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸਾਫ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਵਿੱਚ ਕਿਸੇ ਕਿਸਮ ਦਾ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪ੍ਰਧਾਨ ਨੂੰ ਬਦਲਿਆ ਜਾਵੇਗਾ ਜਦੋਂ ਕਿ ਬਾਗੀ ਧੜਾ ਹਰ ਰੋਜ਼ ਬੈਠਕਾਂ ਕਰ ਰਿਹਾ ਹੈ ਸੂਤਰਾਂ ਅਨੁਸਾਰ ਬਾਗੀ ਧੜੇ ਦੀਆਂ ਗਤੀਵਿਧੀਆਂ ਦੀ ਇਹ ਰਿਪੋਰਟ ਲਗਾਤਾਰ ਹੀ ਹਾਈ ਕਮਾਂਡ ਨੂੰ ਭੇਜੀ ਜਾ ਰਹੀ ਸੀ ਕਿ ਕਿਸ ਤਰ੍ਹਾਂ ਬਾਗੀ ਧੜੇ ਵੱਲੋਂ ਆਪਣੀ ਮੁਹਿੰਮ ਚਲਾਈ ਜਾ ਰਹੀ ਹੈ ।

