ਵਾਅਦਾ ਰੰਗਲਾ ਪੰਜਾਬ” ਬਣਾਉਣ ਦਾ, ਪਰ ਹਾਲਾਤਾਂ ਨੇ ਪੰਜਾਬ ਨੂੰ “ਧਰਨਾਲੈਂਡ” ਬਣਾ ਦਿੱਤਾ …ਅਸ਼ਵਨੀ ਸ਼ਰਮਾ
ਹਰ ਪਾਸੇ ਧਰਨੇ ਹੀ ਧਰਨੇ

ਪਠਾਨਕੋਟ, 8 ਜੂਨ ,ਪੰਜਾਬ ਲਿੰਕ ਨਿਊਜ਼ ਸਰਵਿਸ
ਪੰਜਾਬ ਭਾਜਪਾ ਵਿਧਾਇਕ ਅਤੇ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸਾਥੀਆਂ ਦੇ ਨਾਲ ਪਠਾਨਕੋਟ ਵਿਖੇ ਸੇਵਾ ਕੇਂਦਰ ਵਿੱਚ ਚੱਲ ਰਹੀ ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਉਨ੍ਹਾਂ ਦਾ ਸਮਰਥਨ ਕਰਨ ਲਈ ਆਪਣੇ ਸਾਥੀਆ ਸਮੇਤ ਪਠਾਨਕੋਟ ਪਹੁੰਚੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ।
ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਕਿਸੇ ਵੀ ਵਰਗ ਨੂੰ ਆਪਣੀਆਂ ਮੰਗਾਂ ਲਈ ਧਰਨਾ ਨਹੀਂ ਲਗਾਉਣਾ ਪਵੇਗਾ। ਅੱਜ ਹਕੀਕਤ ਇਹ ਹੈ ਕਿ ਪੰਜਾਬ ਦਾ ਹਰ ਵਰਗ ਸੜਕਾਂ ’ਤੇ ਹੈ।
ਸੇਵਾ ਕੇਂਦਰਾਂ ਦੇ ਮੁਲਾਜ਼ਮ ਪਿਛਲੇ 11 ਦਿਨਾਂ ਤੋਂ ਤਪਦੀ ਗਰਮੀ ਵਿੱਚ ਆਪਣੀਆਂ ਜਾਇਜ਼ ਮੰਗਾਂ ਲਈ ਧਰਨੇ ’ਤੇ ਬੈਠੇ ਹਨ, ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ।
- ਵਾਅਦਾ ਸੀ “ਰੰਗਲਾ ਪੰਜਾਬ” ਬਣਾਉਣ ਦਾ, ਪਰ ਹਾਲਾਤਾਂ ਨੇ ਪੰਜਾਬ ਨੂੰ “ਧਰਨਾਲੈਂਡ” ਬਣਾ ਦਿੱਤਾ ਹੈ।
ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕਰੇ ਅਤੇ ਉਨ੍ਹਾਂ ਨੂੰ ਧਰਨਿਆਂ ਲਈ ਮਜਬੂਰ ਕਰਨ ਦੀ ਬਜਾਏ ਸੰਵਾਦ ਰਾਹੀਂ ਮਸਲਾ ਸੁਲਝਾਏ।
#SewaKendraEmployees #DharnaLand


